ਇਸ ਕਿਤਾਬ ਵਿੱਚ ਤੁਹਾਨੂੰ ਮੇਰੀ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਅਤੇ ਮੇਰੀ ਸੋਚਣ ਦੀ ਸੀਮਾ ਨੂੰ ਕਵਿਤਾ ਸੰਗ੍ਰਹਿ ਦੁਆਰਾ ਪੜ੍ਹਨ ਨੂੰ ਮਿਲੇਗਾ। ਇਸ ਕਿਤਾਬ ਵਿੱਚ ਵੱਖ^ਵੱਖ ਪੰਨਿਆਂ ਤੇ ਵੱਖ^ਵੱਖ ਸੋਚਾਂ ਨੂੰ ਉਕੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮੇਰੀ ਪਹਿਲੀ ਕਿਤਾਬ ਹੈ ਜਿਸ ਨੇ ਮੈਨੂੰ ਦੁਬਾਰਾ ਜੀਣ ਦਾ ਮੌਕਾ ਦਿੱਤਾ, ਆਪਣੇ ਸ਼ੌਂਕ ਨੂੰ ਮੁੜ ਲੋਕਾਂ ਸਾਹਮਣੇ ਲੈਕੇ ਆਉਣ ਦਾ ਮੌਕਾ ਦਿੱਤਾ। ਹੁਣ ਤੱਕ ਤਾਂ ਇਹ ਸਭ ਇੱਕ ਡਾਇਰੀ ਵਿੱਚ ਹੀ ਸਮੋਈਆਂ ਕੁਝ *ਕ ਗੱਲਾਂ ਹੀ ਸਨ ਜਿਸ ਨੂੰ ਮੈਂ ਅੱਗ ਲਗਾਉਣ ਦੀ ਵੀ ਸੋਚ ਬੈਠਾ ਸਾਂ ਪਰ ਹੁਣ ਸ਼ਾਇਦ ਇਹ ਕੁਝ *ਕ ਗੱਲਾਂ ਇੱਕ ਕਿਤਾਬ ਦਾ ਰੂਪ ਧਾਰਨ ਲੱਗੀਆਂ ਹਨ।ਹੁਣ ਤੱਕ ਤਾਂ ਕੇਵਲ ਆਪਣੇ ਆਪ ਨਾਲ ਹੀ ਗੱਲਾਂ ਕਰਨ ਵਾਲੀ ਗੱਲ ਵਾਂਗੰੂ ਇਹ ਮੇਰੇ ਤੱਕ ਹੀ ਸੀਮਤ ਸਨ ਪਰ ਅੱਜ ਇਸ ਨੂੰ ਇਸ ਕਿਤਾਬ ਰਾਹੀਂ ਤੁਹਾਡੇ ਸਾਰਿਆਂ ਤੱਕ ਪੁਚਾਉਣ ਦਾ ਮੌਕਾ ਮਿਿਲਆ ਹੈ। ਇਸ ਕਿਤਾਬ ਵਿੱਚ ਤੁਹਾਨੂੰ ਸਿਰਫ਼ ਇੱਕੋ ਤਰ੍ਹਾਂ ਦੇ ਹੀ ਪਿਆਰ ਦੀ ਰੂਪਰੇਖਾ ਨਹੀਂ ਮਿਲੇਗੀ ਸਗੋਂ ਇਸ਼ਕ ਕੇਵਲ ਇੱਕੋ ਚੀਜ਼ ਨਾਲ ਹੀ ਨਹੀਂ ਹੁੰਦਾ, ਇਹ ਵੀ ਜਾਨਣ ਅਤੇ ਪੜ੍ਹਨ ਨੂੰ ਮਿਲੇਗਾ। ਇਹ ਕਿਤਾਬ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਨਾਲ ਵੀ ਸਬੰਧਤ ਸਾਬਿਤ ਹੋ ਸਕਦੀ ਹੈ ਕਿਉਂਕਿ ਹਰ ਇਨਸਾਨ ਆਖ਼ਿਰ ਨੂੰ ਇੱਕ ਇਨਸਾਨ ਹੀ ਹੈ ਅਤੇ ਹਰ ਕਿਸੇ ਵਿੱਚ ਕਿਤੇ ਨਾ ਕਿਤੇ, ਕੋਈ ਨਾ ਕੋਈ ਸਮਾਨਤਾ ਜ਼ਰੂਰ ਹੁੰਦੀ ਹੈ।ਅੰਤ ਵਿੱਚ ਮੈਂ ਧੰਨਵਾਦ ਕਰਨਾ ਚਾਹਾਂਗਾ ਉਨ੍ਹਾਂ ਦਾ, ਜਿਨ੍ਹਾਂ ਨੇ ਮੈਨੂੰ ਇਹ ਕਿਤਾਬ ਛਪਵਾਉਣ ਦਾ ਮੌਕਾ ਦਿੱਤਾ ਅਤੇ ਹਰ ਉਸ ਪੜ੍ਹਨ ਵਾਲੇ ਦਾ ਜਿਸ ਨੇ ਇਸ ਕਿਤਾਬ ਨੂੰ ਪੜ੍ਹਨ ਲਈ ਚੁਣਿਆ।